Wednesday, October 04, 2006
Piyare Da Piyara
For many years I was perplexed when I used to read the following tuk:-

ਕਈ ਜਨਮ ਸੈਲ ਗਿਰਿ ਕਰਿਆ ॥ (੧੭੬-੧੨, ਗਉੜੀ ਗੁਆਰੇਰੀ, ਮ ੫)
ka-ee janam sail gir kari-aa.
In so many incarnations, you were rocks and mountains;

I always wondered how we can be life less rocks and mountains

I had read Bandginama by S. Raghbir Singh `Bir and he writes-

If we fail to grasp the Guru's Word, we must not give up through a sense
of defeatism. We must humbly pray for light…..Watching and
waiting with cheerful patience, and holding fast to our quest for God, all
honest doubts are resolved through the Sacred Word.

I was sure one day Guru will solve my puzzle.

My puzzle was solved many years later when my mother gave me a book by Bhai Sahib Bhai Vir Singh Ji. Bhai Vir Singh ji was one of the greatest writers of all times.
He has written books like Sundari and Satwant Kaur which show high spirits (chardikala) and still higher moral character of sikh women.
His poetry is superb
You can see a sample of his poetry at this link
http://www.punjabilok.com/poetry/surjeet_pattar_dorukha.htm

The book I am talking about is Piyare da Piyara. It’s a small book (55 pages), it’s more of a story than a novel. I would not like to discuss the story as those of you who get a chance to read the book will miss something if I told it. The book is about Love and forgiveness. I am just sharing with you a small excerpt from the book which solved my puzzle.

ਅੱਜ ਪਹਿਲਾ ਦਿਨ ਸੀ ਕਿ ਮੈਂ ਸੁਪਨਾ ਡਿੱਠਾ ।ਅੱਜ ਅੱਖ ਲੱਗੀ ਤਾਂ ਮੈਂ ਇਕ ਵੱਡੇ ਛੋਟੇ ਪੱਥਰਾਂ ਦੇ ਰੜੇ ਵਿਚ ਜਾ ਪਹੁੰਚੀ ।ਕੀ ਦੇਖਦੀ ਹਾਂ ਕਿ ਵੱਡੇ ਪੱਥਰ ਵੱਟੇ ਤੇ ਰੇਤ ਦੇ ਕਿਣਕੇ ਹੀ ਕਿਣਕy ਪਏ ਹਨ ਪਰ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਮੈਂ ਦੇਖਦੀ ਹੁੰਦਿ ਸਾਂ, ਸਗੌਂ ਹੁਣ ਇਉਂ ਜਾਪੇ ਕਿ ਏਹ ਸਾਰੇ ਜੀਉਂਦੇ ਹਨ, ਪਰ ਐਂਵੇਂ ਪਏ ਨਜਿੰਦੇ ਜਾਪਦੇ ਹਨ। ਕੋਈ ਜੋ ਰਤਾ ਜਿੰਨੀ ਕਲਾ ਵਰਤੇ ਤਾਂ ਇਨ੍ਹਾਂ ਨੂੰ ਹੋਸ਼ ਬੀ ਆ ਜਾਵੇ। ਏਨੇ ਨੂੰ ਮੈਂ ਕੀਹ ਡਿੱਠਾ ਕਿ ਉਥੇ ਪਾਣੀ ਆ ਗਿਆ ਹੈ ਤੇ ਉਨ੍ਹਾਂ ਕਿਣਕਿਆਂ ਨੂੰ ਪਾਣੀ ਆਖਣ ਲੱਗਾ ਕਿ ‘ਹੇ ਕਿਣਕਿੳ! ਤੁਸੀ ਤਾਂ ਜਿੰਦ ਹੌ, ਉਠੋ , ਹੋਸ਼ ਕਰੋ, ਤੁਸੀਂ ਜੜ੍ਹ ਪੱਥਰ ਨਹੀ ਹੋ, ਤੁਸੀ ਜਿੰਦ ਹੋ, ਉਠੋ, ਹੋਸ਼ ਕਰੋ।’ਪਾਣੀ ਨੂੰ ਬੋਲਦਿਆਂ ਤੇ ਕਿਣਕਿਆਂ ਨੂੰ ਸੁਣਦਿਆਂ ਦੇਖ ਕੇ ਮੈਂ ਹੱਕੀ ਬੱਕੀ ਰਹਿ ਗਈ ਕਿ ਇਹ ਕਿਵੇਂ ਹੋ ਰਿਹਾ ਹੈ, ਏਹ ਕਿਵੇਂ ਬੋਲ ਅਤੇ ਸੁਣ ਰਹੇ ਹਨ, ਪਰ ਹੋ ਇਵੇਂ ਹੀ ਰਿਹਾ ਸੀ ਤੇ ਮੇਰਾ ਸ਼ੌਂਕ ਵਧ ਰਿਹਾ ਸੀ, ਸੋ ਮੈਂ ਹੋਰ ਅੱਗੇ ਹੋ ਕੇ ਸੁਣਨ ਲਗੀ, ਤਦ ਛੋਟੇ ਵੱਡੇ ਸਾਰੇ ਕਿਣਕਿਆਂ ਨੇ ਕਿਹਾ, “ਅਸੀਂ ਜਿਸ ਹਾਲ ਵਿਚ ਪਏ ਹਾਂ ਚੰਗੇ ਹਾਂ: ਹੇ ਪਾਣੀ! ਤੂੰ ਅੱਗੇ ਜਾਹ।”ਤਦ ਪਾਣੀ ਬੋਲਿਆ-“ ਭੋਲਿਓ! ਤੁਸੀਂ ਜਿੰਦ ਹੋ, ਆਓ ਮੇਰੇ ਨਾਲ ਮੈਂ ਤੁਹਾਨੂੰ ਉਥੇ ਪੁਚਾ ਦਿਆਂ ਜਿਥੇ ਤੁਸੀਂਆਪੇ ਪਏ ਆਖੋ ਅਸੀ ਜਿੰਦ ਹਾਂ।” ਆਪਣੇ ਟੁਰਨ ਦਗਿ ਲ ਸੁਣ ਕੇ ਇਕਨਾਂ ਨੇ ਆਖਿਆ-“ਜਾ ਭਾਈ ਆਪਣੇ ਰਸਤੇ ਟੁਰ, ਅਸੀਂ ਸਲਾਹ ਕਰਕੇ ਤੈਂਨੂੰ ਕੱਲ੍ਹ ੳੱਤਰ ਦਿਆਂਗੇ।” ਤਾਂ ਪਾਣੀ ਪਿਛੇ ਹਟ ਗਿਆ।ਹੁਣ ਕਿਣਕਿਆਂ ਦੀ ਪੰਚੈਤ ਜੁੜ ਬੈਠੀ ਵੱਡੇ ਵੱਡੇ ਪੱਥਰ ਬੋਲੇ-“ਅਸੀਂ ਬੜੇ ਸੁਖੀ ਹਾਂ, ਸੁਖ ਨਾਲ ਪਏ ਹਾਂ, ਇਹ ਪਾਣੀ ਕੋਈ ਮਤਲਬੀ ਹੈ, ਸਾਨੂੰ ਖ਼ੁਆਰ ਕਰੇਗਾ। ਅੱਗੇ ਅਸੀਂ ਉਚੇ ਪਰਬਤਾਂ ਤੇ ਵੱਸਦੇ ਸਾ ਇਕ ਇਹੋ ਜੇਹੀ ਸੁਹਣੀ ਤੇ ਵਧੀਕ ਚਿੱਟੀ ਆਈ ਸੀ, ਸੋ ਆਪਣਾ ਨਾਉਂ ‘ਬਰਫ’ ਦਸਦੀ ਸੀ, ਆਖਣ ਲਗੀ ਮੇਰੇ ਮੋਢੇ ਤੇ ਚੜ੍ਹ ਬੈਠੋ, ਤੁਹਾਨੂੰ ਸੈਲ ਕਰਾਵਾਂ। ਐਥੇ ਆਕੇ ਸਾਨੂੰ ਪਟਕਾ ਮਾਰਿਆ ਤੇ ਆਪ ਲੋਪ ਹੋ ਗਈ। ਸਭਯਾਰੇ ਸਾਡੇ ਜਿਗਰ ਵੱਡੇ ਹਨ, ਨਹੀਂ ਤਾਂ ਧੁੱਪਾਂ ਨਾਮ ਸੜ ਉਠਦੇ, ਏਹ ਗਰਮ ਧੁੱਪਾਂ ਅਸਾਂ ਕਦੇ ਪਰਬਤ ਧਾਰਾਂ ਤੇ ਝਾਗੀਆਂ ਨਹੀ ਸਨ। ਏਸੇ ਤਰ੍ਹਾਂ ਏਹ ਪਾਣੀ ਸਾਨੂੰ ਕਿਤੇ ਕੁਥਾਂ ਮਾਰੇਗਾ।”ਹੁਣ ਕੁਛ ਹੋਰ ਕਿਣਕੇ ਬੋਲੇ-“ਭਾਇਓ! ਇਸ ਪਾਣੀ ਦੇ ਸਾਨੂੰ ਹੱਥ ਲੱਗੇ ਹੋਏ ਹਨ, ਅਸੀਂ ਬੀ ਕਦੇ ਵੱਡੇ ਵੱਡੇ ਚਟਾਨ ਤੇ ਸਿਲਾਂ ਪੱਥਰ ਸਾਂ, ਇਸ ਪਾਣੀ ਨੇ ਮਲਕੜੇ ਸਾਡਿਆਂ ਬੇ-ਮਲੂਮ ਤ੍ਰੇੜਾਂ ਵਿਚ ਵੜਕੇ ਐਸਾ ਜੰਮ ਜਾਣਾ ਤੇ ਜ਼ੋਰ ਕਰਨਾ ਕਿ ਸਾਨੂੰ ਟੋਟੇ ਟੋਟੇ ਕਰਕੇ ਸਿਟ ਦੇਣਾ, ਫੇਰ ਆਪਣੇ ਰੋਹੜਾਂ ਤੇ ਰੌਆਂ ਵਿਚ ਐਸਾ ਦਲਨਾ ਕਿ ਸਾਂਨੂੰ ਖੇਰੂੰ ਖੇਰੂੰ ਕਰਕੇ ਕਿਣਕੇ ਕਿਣਕੇ ਕਰ ਸੁੱਟਣਾ।” ਇਹਨਾਂ ਕਿਣਕਿਆਂ ਨੇ ਆਖਿਆ ਕਿ ਇਹ ਠੰਢਾ ਹੈ, ਲਬ ਵੲਲੲ ਨਹੀ ਲਗਦਾ, ਕਹਿੰਦੇ ਹਨ ਕਿ ਆਕਾਸ਼ ਬੀ ਜਾ ਚੜ੍ਹਿਆ ਹੈ ਤੇ ਡੂੰਘੀ ਥਾਈਂ ਬੀ ਜਾਂਦਾ ਹੈ ਅਰ ਦੂਜਿਆਂ ਨੂੰ ਸੁਖ ਦੇਂਦਾ ਹੈ, ਤਾਂ ਸਾਨੂੰ ਬੀ ਸੁਖ ਦੇਵੇਗਾ, ਆਓ ਇਸ ਦੇ ਆਖੇ ਲਗੀਏ, ਜਿੰਦ ਬਣੀਏ, ਇਸ ਅੰਦਰ ਦੇ ਹਨੇਰੇ ਵਿਚ ਸਦੀਆਂ ਜਿਸ ਪਾਸੇ ਪਏ ਸੌ ਪਏ ਰਹਿਣ ਦਾ ਛੁਟਕਾਰਾ ਮਿਲੇ।‘ਜਿੰਦਪਨਾ’ ਵੇਖਿਏ ਤਾਂ ਸਹੀ ਜੋ ਉਹ ਕੀਹ ਹੈ? ਛਲੋ ਚਾਲੇ ਤਾਂ ਪਾਈਏ।ਇਹ ਸੁਣ ਕੇ ਵੱਡੇ ਵੱਟੇ ਤੇ ਪੱਥਰ ਤਾਂ ਗੁੱਸੇ ਹੋ ਗਏ ਤੇ ਛੋਟੇ ਕਿਣਕੇ ਤਿਆਰ ਹੋ ਪਏ।ਗੱਲ ਕI ਇਕ ਵਾਕ ਨਾ ਹੋਇਆ ਦੋ ਧੜੇ ਹੋ ਗਏ। ਅਗਲੇ ਦਿਨ ਜਾਂ ਪਾਣੀ ਰਮਕੇ ਟੁਰਦਾ ਤੇ ‘ਆਓ ਜਿੰਦ ਬਣ ਜਾਓ’ ਇਹ ਸੀਟੀ ਵਜਾਉਂਦਾ ਆ ਗਿਆ ਤਾਂ ਛੋਟੇ ਬਰੀਕ ਕਿਣਕੇ ਤਾਂ ‘ਸਤਿ ਬਚਨ’ ਕਹਿਕੇ ਉਸ ਦੇ ਨਾਲ ਤੁਰ ਪਏ ਤੇ ਵੱਡਿਆਂ ਨੇ ਕਿਹਾ ‘ਸਾਨੂੰ ਲੋੜ ਨਹੀਂ’।ਪਾਣੀ ਨੇ ਗੁੱਸਾ ਨਹੀਂ ਕੀਤਾ,ਵਡਿਆਂ ਨੂ ‘ਫੇਰ ਸਹੀ’ ਕਹਿ ਕੇ ਛੋਟਿਆਂ ਨੂਂ ਨਾਲ ਲੈ ਕੇ ਟੁਰ ਪਿਆ। ਹੁਣ ਜਾਂ ਉਹ ਟੁਰਿਆ ਤਾਂ ਉਹ ਕਿਣਕੇ ਲੱਗੇ ਆਪੋ ਵਿਚ ਰਗੜੀਨ ਤੇ ਹੋਰ ਨਿੱਕੇ ਹੋਣ।ਰੋਣ ਵਿਚਾਰੇ ਤੇ ਪਛੁਤਾਉਣ ਕਿ ਅਸਾਂ ਵੱਡਿਆਂ ਦੲ ਆਖੇ ਕਿਉਂ ਨਾ ਮੰਨੇ।ਪਾਣੀ ਨੇ ਉਨ੍ਹਾਂ ਨੂੰ ਐਸਾ ਨਿੱਕਾ ਕੀਤਾ , ਆਪਣੇ ਰੂਪ ਵਿਚ ਰਲਾ ਲਿਆ, ਕੋਈ ਪਤਾ ਨਾ ਲੱਗੇ ਨਿਰਾ ਪਾਣੀ ਹੈ ਕਿ ਇਸ ਵਿਚ ਮਿੱਟੀ ਪੱਥਰ ਤੇ ਧਾਤਾਂ ਦੇ ਡਾਢੇ ਹੀ ਨਿੱਕੇ ਕਿਣਕੇ ਵੀ ਰਲੇ ਹੋਏ ਹਨ।ਇਸ ਤਰ੍ਹਾਂ ਕਰਕੇ ਅੰਤ ਪਾਣੀ ਇਕ ਖੇਤ ਵਿਚ ਪਹੁੰਚਾ ੳਤੇ ਜ਼ਮੀਨ ਦੇ ਅੰਦਰ ਵੜ ਗਿਆ।ਅੱਗੇ ਕਿਨੇ ਸਾਰੇ ਬੀਜ ਧਰਤੀ ਦੇ ਵਿਚ ਥੋੜ੍ਹੀ ਥੋੜ੍ਹੀ ਵਿੱਖ ਤੇ ਪਏ ਸਨ। ਪਾਣੀ ਨੇ ਆਕੇ ਆਖਿਆ-“ਹੇ ਅੰਕੂਰ ਜੀ! ਆਪ ਬੀਜ ਦੇ ਮੱਠ ਵਿਚ ਸਮਾਧੀ ਲਾਈ ਬੈਠੇ ਹੋ, ਮੈਂ ਆਪ ਦੇ ਚਰਣਾਂ ਵਿਚ ਜੱਗਯਾਸੂ ਲੈ ਕੇ ਆਯਾ ਹਾਂ, ਆਪ ਇਨ੍ਹਾਂ ਨੂੰ ਚਰਣੀ ਲਾ ਲਵੋ।” ਤਾਂ ਅੰਕੂਰਾਂ ਨੇ ਆਖਿਆ ‘ ਹੇ ਪਾਣੀ ਅਸੀਂ ਸਮਾਧੀ ਵਿਚ ਹਾਂ ਅਰ ਸੁਖੀ ਹਾਂ, ਸਾਨੂੰ ਖੇਚਲ ਨਾ ਦੇਹ।ਤਾਂ ਪਾਣੀ ਨੇ ਬਹੁਤ ਮਿੰਨਤਾਂ ਕੀਤੀਆਂ।ਉਹ ਜੋ ਬੀਜ ਦੇ ਉਦਾਲੇ ਕਰੜਾ ਕੋਟ ਸੀ ਉਸ ਵਿਚ ਸੁਖੀ ਬੈਠੇ ਅੰਕੂਰ ਨੇ ਕਿਹਾ-ਅੱਛਾ ਬਈ ਕਲ ਦੱਸਾਂਗੇ, ਤਾਂ ਪਾਣੀ ਅਟਕ ਗਿਆ।ਰਾਤ ਨੂੰ ਅੰਕੂਰਾਂ ਦੀ ਪੰਚੈਤ ਨੇ ਸਲਾਹ ਗਿਣੀ।ਕਈਆਂ ਨੇ ਜੋ ਬਹੁਤ ਪੱਕੇ ਸਨ ਆਖਿਆ-‘ਅਸੀਂ ਆਪ ਬਹੁਤ ਸੁਖੀ ਹਾਂ ਕਿਸੇ ਨਾਲ ਸਾਨੂੰ ਕੀਹ?” ਕਈ ਕੱਚੇ ਸਨ ਆਖਿਆ-‘ਮਸਾਂ ਮਸਾਂ ਕੋਈ ਆਯਾ ਸੀ ਪੁੱਛਣ ਵਾਲਾ, ਜੋ ਦੇਂਦਾ ਸੀ ਕਾਹਲੀ ਨਾਲ ਲੈ ਲੈਣਾ ਸੀ, ਭੁੱਲ ਹੋ ਗਈ’।ਇਨ੍ਹਾਂ ਜੱਕੋ ਤੱਕਿਆਂ ਵਿਚ ਸਨ ਕਿ ਪੌਣ ਦੇ ਉਸ ਹਿੱਸੇ ਨੇ, ਜੋ ਧਰਤੀ ਵਿਚ ਸਮਾਇਯਾ ਹੋਇਯਾ ਸੀ, ਅੰਕੂਰਾਂ ਨੂੰ ਆਖਿਆ-ਭੋਲਿਓ! ਤੁਸੀਂ ਜਿੰਦ ਹੌ, ਇਹ ਬਾਕੀ ਦਾ ਸਾਰਾ ਬੀਜ ਤੁਹਾਡਾ ਤੋਸ਼ਾ ਹੈ, ਤੁਸੀਂ ਜਿੰਦ ਹੌ, ਮੇਰੇ ਆਖੇ ਲਗੋ ਮੈਂ ਤੁਹਾਨੂੰ ਧਰਤੀ ਤੋਂ ਬਾਹਰ ਲੈ ਚੱਲਾਂ ਤੇ ਦਿਖਾਵਾਂ ਕਿ ਬਾਹਰ ਚਾਨਣੇ ਵਿਚ ਤੁਸੀਂ ਕਿਸ ਤਰ੍ਹਾਂ ਲਹਿਰਾਂ ਲੈਂਦੇ ਹੋ।ਇਹ ਜੋ ਜਗਯਾਸੂ ਆਯੇ ਹਨ ਇਨ੍ਹਾਂ ਨੂੰ ਚਰਨੀ ਲਾ ਲਓ।ਏਹ ਤੁਹਾਡੇ ਨਾਲ ਰਲਕੇ ਜਾਗ ਪੈਣਗੇ ਤੇ ਆਪਣੀ ਜਿੰਦ ਵੇਖਣਗੇ।ਤੁਸੀਨ ਇਨ੍ਹਾਂ ਦੀ ਜਿੰਦ ਨੂੰ ੳਾਪਣੇ ਵਿਚ ਲੈ ਕੇ ਹੋਰ ਉਚੀ ਜਿੰਦਵਿਚ ਆ ਜਾਓਗੇ। ਪੌਣ ਦਾ ਇਹ ਉਪਦੇਸ਼ ਸੁਣਕੇ ਅਗਲੇ ਦਿਨ ਜਦ ਪਾਣੀ ਆਇਯਾ ਤਾਂ ਬਹੁਤਿਆਂ ਨੇ ਚਰਨੀ ਲਾ ਲਿਆ ਤੇ ਕਈ ਗੁੱਸੇ ਨਾਲ ਐਸੇ ਲੜੇ ਕਿ ਸੜ ਗਏ।ਕਈ ਟੱਪੇ ਕੇ ਬਾਹਰ ਆ ਗਏ, ਉਨ੍ਹਾਂ ਨੂੰ ਧੁਪ ਨੇ ਮਾਰ ਲਿਆ, ਕਈ ਐਨੇ ਹੇਠਾਂ ਲੱਥੇ ਕਿ ਫੇਰ ਉਠੇ ਨਾ,ਪਰ ਜਿਨ੍ਹਾਂ ਨੇ ਉਪਦੇਸ਼ ਮੰਨਿਆ ਸੀ ਉਹ ਗਿਰਦੇ ਦੇ ਕੋਟ ਨੂੰ ਪਾੜਕੇ ਬਾਹਰ ਨਿਕਲੇ ਤੇ ਓਨ੍ਹਾਂ ਨੂੰ ਅੰਦਰ ਜੜਾਂ ਤੇ ਬਾਹਰ ਪੱਤੇ ਨਿਕਲ ਆਏ।ਉਹ ਅੰਦਰ ਖਾਣ ਪੀਣ ਲਗ ਪਏ ਤੇ ਬਾਹਰ ਹਵਾ ਭੱਖਣ ਲੱਗ ਪਏ।ਉਨ੍ਹਾਂ ਨੇ ਆਖਿਆ, ‘ਵੇਖੋ ਜੀ, ਪੌਣ ਗੁਰੁ ਦੇ ਉਪਦੇਸ਼ ਨੇ ਸਾਨੂੰ ਸੱਚ ਆਖਿਆ ਸੀ, ਤੁਸੀਂ ਜਿੰਦ ਹੋ । ਏਹ ਰੰਗ , ਇਹ ਰੂਪ , ਏਹ ਲਹਿਰੇ , ਇਹ ਚਾਨਣ ਅਸਾਂ ਕਿਥੌਂ ਵੇਖਣੇ ਸੀ, ਜੋ ਅਸੀਂ ਧਰਤੀ ਤੋਂ ਬਾਹਰ ਆ ਕੇ ਡਿੱਠੇ ਹਨ, ਠੀਕ ਅਸੀਂ ਜਿੰਦ ਹਾਂ । ਹੁਣ ਪੱਤੇ ਪੱਤੇ, ਟਾਹਣੀ ਟਾਹਣੀ, ਫੁੱਲ ਫੁੱਲ ਤੇ ਫਲ ਫਲ ਵਿਚ,ਉਹ ਕਿਣਕੇ, ਜੋ ਪਾਣੀ ਵਿਚ ਰਲਕੇ ਆਏ ਸੀ, ਆਪਣੇ ਪਹਿਲੇ ਰੂਪ ਨੂੰ ਚੇਤੇ ਕਰਨ, ਜਦੋਂ ਰੜੇ ਵਿਚ ਮੁਰਦਾ ਪਏ ਸਨ, ਤਾਂ ਆਖਣ ‘ ਅਸੀਂ ਸੱਚ ਮੁੱਚ ਜਿੰਦਾ ਹਾਂ, ਸਾਡੇ ਨਾਲ ਪਾਣੀ ਨੇ ਪਿਤਾ ਵਾਲਾ ਪਿਆਰ ਕੀਤਾ ਹੈ। ਕਿਥੌਂ ਚੁੱਕ ਕੇ ਸਾਨੂੰ ਆਪਣੇ ਵਿਚ ਸਮਾਇਆ ਤੇ ਕਿਨ੍ਹਾਂ ਦੇ ਚਰਨੀ ਲਾਇਆ ਤੇ ਹੁਣ ਅਸੀਂ ਇਨ੍ਹਾਂ ਦਾ ਰੂਪ ਹੋਕੇ ਵਧੇ ਹਾਂ, ਮੌਲੇ ਹਾਂ, ਰਗ ਰਗ ਵਿਚ ਰਸ ਰੱਖਦੇ ਹਾਂ, ਝੂੰਮਦੇ ਤੇ ਅਨੰਦ ਲੈਂਦੇ ਹਾਂ’।

Though Bhai Vir Singh ji presents this dream as explaination of

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥

But I had got my answer from this passage. I am sorry I don’t have it in English and many of you may not enjoy it as the language is quite difficult. I shall be highly thankful to anyone who translates it and may be put it up for readers.I can post the link here. It took me many days to type it out in Gurmukhi and then if I tried to translate it….. well I am sure it would never have been posted then.
 
posted by upinder kaur at 10/04/2006 01:06:00 pm | Permalink |


8 Comments: